ਸਾਡਾ ਸਭ ਦਾ ਵਿਰਸਾ -ਸਾਡੇ ਬਾਬਿਆਂ ਦੀਆਂ ਗੱਲਾਂ

 —
Rating
Likes Talking Checkins
1 0
About ਇੱਕ ਲੰਬਾ ਅਰਸਾ ਜੋ ਸਾਡੇ ਬਾਬਿਆਂ ਨੇ ਆਪਣੇ ਸਿਰ ਤੋਂ ਹੰਢਾਇਆ..!!
Description ਅਸੀਂ ਓਹ ਸਮਾਂ ਮੋੜ ਤਾਂ ਨੀ ਸਕਦੇ ਪਰ ਤੁਹਾਨੂੰ ਸਾਰਿਆਂ ਨੂੰ ਕੁਛ ਯਾਦ ਕਰਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ. ਸਾਡਾ ਵਿਰਸਾ ਜੋ ਸਾਡੇ ਬਾਬੇਆਂ ਨੇ ਆਪਣੇ ਸਿਰ ਤੋਂ ਹੰਢਾਇਆ ਸੀ I ਅਸੀਂ ਇਸ ਵਿਚ ਬਹੁਤ ਪੁਰਾਣੇ ਸਮਿਆਂ ਜਾਂ ਕਿਸੇ ਇਤਹਾਸ ਦੀ ਗੱਲ ਨਹੀ ਕਰਾਂਗੇ, ਸਗੋਂ ਓਸ ਵਿਰਸੇ ਤੋਂ ਜਾਣੂ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਪਿਛਲੇ ੨੦-੫੦ ਸਾਲ ਪਹਿਲਾਂ ਗੁਜਰਿਆ.. ਜਿਵੇ, ਮਿੱਟੀ ਦੇ ਕੱਚੇ ਘਰ, ਖੂਹ, ਹਲ, ਪੰਜਾਲੀ ਹਲਟ ਆਦਿ I
ਤੇ ਨਾਲੇ ਬਾਬੇਆਂ ਦੀਆਂ ਗੱਲਾਂ ਜਿਹੜੀਆਂ ਅੱਜ ਵੀ ਸਾਨੂੰ ਕਿਤੇ ਨਾ ਕਿਤੇ ਕੁਰਾਹੇ ਪੈਣ ਤੋ ਮੋੜ ਲੈਂਦੀਆਂ ਹਨI


ਇਕ ਵਾਰ ਦੀ ਗੱਲ ਹੈ ਕਿ ਇੱਕ ਬਾਬਾ ਘਰ ਵਿਚ ਨਿੰਮ ਦਾ ਬੂਟਾ ਲਗਾ ਰਿਹਾ ਸੀ ਤਾਂ ਉਸ ਦੇ ਪੋਤਰੇ ਨੇ ਪੁੱਛਿਆ, “ਬਾਬਾ ਜੀ ਕੀ ਕਰ ਰਹੇ ਹੋ ?” “ਨਿੰਮ ਦਾ ਪੌਦਾ ਲਾ ਰਿਹਾ ਹਾਂ, ਰੁੱਖ ਬਣ ਛਾਂ ਦੇਓਗਾ, ਛਾਵੇ ਬੈਠਿਆ ਕਰਾਂਗੇ।” ਉੱਤਰ ਮਿਲਿਆ । ਪੋਤਰਾ ਪੁਛਣ ਲੱਗਾ “ਤੁਸੀਂ ਤਾਂ ਰੁੱਖ ਬਣਨ ਤੱਕ ਇਸ ਦੁਨੀਆਂ ਤੇ ਨਹੀਂ ਰਹੋਗੇ ।” “ਸਾਡੇ ਵੱਡੇ ਵਡੇਰਿਆਂ ਨੇ ਰੁੱਖ ਲਾਏ, ਅਸੀਂ ਅਨੰਦੁ ਮਾਣਿਆਂ । ਹੁਣ ਮੈਂ ਲਾ ਰਿਹਾ ਹਾਂ ਤੇ ਤੁਸੀਂ ਅਨੰਦ ਮਾਣੋਗੇ।” ਬਾਬੇ ਨੇ ਜੁਆਬ ਦਿੱਤਾ । ਬੱਚਾ ਨਿਰੁੱਤਰ ਹੋ ਗਿਆ ਤੇ ਉਹ ਉਸ ਪੌਦੇ ਨੂੰ ਪਿਆਰ ਕਰਨ ਲਗਾ। ਸਵੇਰ ਅਤੇ ਸ਼ਾਮ ਦੋਵੇਂ ਵਕਤ ਪਾਣੀ ਦੇਣ ਲਗਾ । ਰੁੱਖ ਵੀ ਖੁਸ਼ ਰਹਿੰਦਾ ਅਤੇ ਨਵੇਂ ਪੱਤੇ ਕੱਢਣ ਲਗਾ।



ਪੰਜਾਬੀ ਵਿਰਸਾ ਬਚਾਉਣ ਵਾਲੇ.....
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ

ਦੁਨੀਆਂ ਵਿਚ

ਜਪਾਨ ਦਾ ਵਾਸੀ ਜਪਾਨੀ ਵਿਚ
ਰੂਸ ਦਾ ਵਾਸੀ ਰਸ਼ੀਅਨ ਵਿਚ
ਫਰਾਂਸ ਦਾ ਵਾਸੀ ਫਰੈਂਚ ਵਿਚ
ਇੰਗਲੈਂਡ ਦਾ ਵਾਸੀ ਅੰਗਰੇਜੀ ਵਿਚ

ਵਿਚਰਦਾ ਹੋਇਆ ਮਾਣ ਮਹਿਸੂਸ ਕਰਦਾ ਹੈ |


>> ਦੱਖਣੀ ਭਾਰਤ ਵਿਚ

ਮਦਰਾਸੀ ਤਮਿਲ ਵਿਚ
ਕੇਰਲ ਦਾ ਵਾਸੀ ਕੇਰਾਲੀ ਵਿਚ
ਆਂਧਰਾ ਪ੍ਰਦੇਸ਼ ਦਾ ਵਾਸੀ ਕੱਨੜ ਵਿਚ

ਵਿਚਰਦਾ ਹੋਇਆ ਮਾਣ ਮਹਿਸੂਸ ਕਰਦਾ ਹੈ |


ਪਰ ਕਈ ਪੰਜਾਬੀਆਂ ਨੂੰ ਪੰਜਾਬੀ ਵਿਚ ਵਿਚਰਨ ਵਿਚ ਸ਼ਰਮ ਮਹਿਸੂਸ ਹੁੰਦੀ ਹੈ ਅਤੇ

ਉਹ ਹੋਰ ਦੂਜੀਆ ਭਾਸ਼ਾਵਾਂ (english, hindi, french ਆਦਿ ) ਵਿਚ ਵਿਚਰ ਕੇ ਇੱਕ ਅਨੋਖਾ ਮਾਣ ਮਹਿਸੂਸ ਕਰਦੇ ਹਨ !!

>>

ਸੋ ਆਓ ਪੰਜਾਬੀਓ ,

ਆਪਾਂ ਸਾਰੇ

ਪੰਜਾਬੀ ਵਿਚ ਬੋਲੀਏ,

ਪੰਜਾਬੀ ਵਿਚ ਪੜ੍ਹੀਏ ,

ਪੰਜਾਬੀ ਵਿਚ ਲਿਖੀਏ,

ਅਤੇ

ਪੰਜਾਬੀ ਵਿਚ ਹੀ 'ਸੋਚੀਏ ' !


ਸਤ ਸ਼੍ਰੀ ਅਕਾਲ ਜੀ

ਆਪ ਜੀ ਨੂਂ ਹੱਥ ਬੰਨ ਕੇ ਬੇਨਤੀ ਹੈ ਕਿ
ਇਸ ਪੇਜ ਨੂ ਜੋਇਨ ਕਰੋ
ਆਪਣੇ ਸਾਰੇ ਪੰਜਾਬੀ ਦੋਸਤਾਂ ਨੂੰ
.........ਹੁਣੇ ਹੀ suggest ਕਰਨ ਦੀ ਖੇਚਲ ਕਰੋ ਜੀ |











Share

Reviews and rating

Avatar
Rate this community